ਤਰਕਸ਼ੀਲ(ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਵੱਲੋਂ ਨਾਟਕ ਮੇਲਾ 20 ਸਤੰਬਰ 2026

https://youtu.be/GBMUPMxMUUM 

(ਬਰੈਂਪਟਨ, ਸੁਰਿੰਦਰ ਸ਼ਰਮਾਂ):  20 ਸਿਤੰਬਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿਚ ਤਰਕਸ਼ੀਲ (ਰੈਸ਼ਨਲਿਸਟ) ਸੋਸਾਇਟੀ ਕੈਨੇਡਾ ਵੱਲੋਂ ਕਰਵਾਏ ਗਏ ਨਾਟਕ ਮੇਲੇ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।ਲੋਕਾਂ ਨੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿਚੋਂ ਵਕਤ ਕੱਢ ਕੇ ਭਾਰੀ ਗਿਣਤੀ ਵਿਚ ਸਮਾਗਮ ਦੇਖਣ ਲਈ ਥੀਏਟਰ ਹਾਲ ਵਿਚ ਪਹੁੰਚੇ।ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਰਾਸ਼ਟਰੀ ਪ੍ਰਧਾਨ ਬਲਦੇਵ ਰਹਿਪਾ ਅਤੇ ਅਗਜੈਕਟਿਵ ਕਮੇਟੀ ਮੈਂਬਰ ਬਲਰਾਜ ਸ਼ੋਕਰ ਜੀ ਦੀ ਰਹਿਨੁਮਾਈ ਹੇਠ ਹੋਵੇ ਇਸ ਸਮਾਗਮ ਦੀ ਸ਼ਰੂਆਤ ਬਰੈਂਪਟਨ ਦੇ ਹੀ ਬਹੂਤ ਖੂਬਸੂਰਤ ਅਵਾਜ ਦੇ ਮਾਲਿਕ ਰੋਮੀ ਗਿੱਲ ਨੇ “ਗਲ ਲੱਗ ਕੇ ਸੀਰੀ ਦੇ ਜੱਟ ਰੋਵੇ” ਨਾਲ ਕੀਤੀ।ਉਸਤੋਂ ਬਾਅਦ ਐਬਟਸਫੋਰਡ ਤੋਂ ਉਚੇਚੇ ਰੂਪ ਵਿਚ ਆਏ ਗੁਰਪ੍ਰੀਤ ਭਦੌੜ ਨੇ ਇਕ ਗੀਤ ਨਾਲ ਆਪਣੀ ਹਾਜਰੀ ਲਗਵਾਈ।ਉਪਰੰਤ ਇਕ ਗੀਤ ਬਰੈਂਪਟਨ ਦੇ ਹੀ ਬੁਲੰਦ ਅਵਾਜ ਦੇ ਮਾਲਕ ਸ਼ਿੰਗਾਰਾ ਸਿੰਘ ਸਮਰਾ ਨੇ ਲੋਕਾਂ ਦੇ ਰੂਬਰੂ ਕੀਤਾ।ਉਸਤੋਂ ਬਾਅਦ Dr ਸੁਰਿੰਦਰ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਲੋਕਲ ਕਲਾਕਾਰਾਂ ਦੇ ਸਹਿਯੋਗ ਨਾਲ ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਸਮਰਪਤ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ।ਜਿਸ ਨੂੰ ਦਰਸ਼ਕਾਂ ਨੇ ਇਨਕਲਾਬ ਜਿੰਦਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਹਰੇ ਲਗਾ ਕੇ ,ਤਾੜੀਆਂ ਦੀ ਗੂੰਜ ਨਾਲ ਭਰਭੂਰ ਦਾਦ ਦਿੱਤੀ।ਉਸ ਤੋਂ ਬਾਅਦ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਬਣੇ ਗੁਰਪ੍ਰੀਤ ਭਦੌੜ ਅਤੇ ਬੀਰਬਲ ਭਦੌੜ ਵਲੋਂ ਦਿਖਾਏ ਗਏ ਜਾਦੂ ਦੇ ਟ੍ਰਿਕ।ਜਿਹਨਾਂ ਨੇ ਲੋਕਾਂ ਨੂੰ ਤਰਕਸ਼ੀਲ ਸੋਚ ਨਾਲ ਜਾਣੂ ਕਰਵਾਇਆ ਅਤੇ ਲੋਕਾਂ ਦਾ ਹਲਕਿਆਂ ਫੁਲਕੀਆਂ ਗੱਲਾਂ ਨਾਲ ਮਨੋਰੰਜਨ ਵੀ ਕੀਤਾ।ਗੁਰਪ੍ਰੀਤ ਭਦੌੜ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।ਇਸ ਉਪਰੰਤ ਇਨਕਲਾਬੀ ਸੋਚ ਦੇ ਵਿਦਵਾਨ ਹਰ ਸਿਆਸੀ ਵਰਤਾਰੇ,ਖਾਸ ਕਰ ਕੇ ਅੰਤਰਰਾਸ਼ਟਰੀ ਸਿਆਸਤ ਉਤੇ ਆਪਣੀ ਪੈਣੀ ਨਜ਼ਰ ਰੱਖਣ ਵਾਲੇ ਕਾਲਮ ਨਵੀਸ ਮਨਦੀਪ ਸੱਦੋਵਾਲ ਵਲੋਂ ਭਗਤ ਸਿੰਘ ਦੇ ਵਿਚਾਰਾਂ ਦੀ ਅੱਜ ਦੇ ਸਮੇਂ ਵਿੱਚ ਸਾਰਥਕਤਾ ਵਿਸ਼ੇ ਤੇ ਆਪਣੇ ਵਿਚਾਰ ਰੱਖੇ।ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋਗਰਾਮ ਦਾ ਸਿਖਰ ਸੀ ਲੋਕ ਕਲਾ ਮੰਚ ਰਜਿ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ Dr ਸੁਰਿੰਦਰ ਸ਼ਰਮਾਂ ਦਾ ਲਿਖਿਆ ਅਤੇ ਨਿਰਦੇਸ਼ਕ ਕੀਤਾ ਨਾਟਕ ਦੋ ਰੋਟੀਆਂ।ਲਗਭਗ 14 ਕਲਾਕਾਰਾਂ ਦੇ ਸਹਿਯੋਗ ਨਾਲ 15 ਦਿਨਾਂ ਵਿਚ ਤਿਆਰ ਕੀਤੇ ਗਏ ਨਾਟਕ ਨੂੰ ਲੋਕਾਂ ਨੇ ਸਾਹ ਰੋਕ ਕੇ ਦੇਖਿਆ।ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੱਮਸਿਆ ਤੇ ਅਧਾਰਿਤ ਇਸ ਨਾਟਕ ਨੇ ਜਿਥੇ ਲੋਕਾਂ ਨੂੰ ਹਸਾਇਆ ਵੀ,ਰੁਲਾਇਆ ਵੀ ਅਤੇ ਸੋਚਣ ਲਈ ਮਜ਼ਬੂਰ ਵੀ ਕੀਤਾ।ਨਾਟਕ ਦੇ ਅੰਤ ਵਿਚ ਲੋਕਾਂ ਨੇ ਖੜੇ ਹੋ ਕੇ ਨਾਟਕ ਟੀਮ ਨੂੰ ਦਾਦ ਦਿੱਤੀ।ਇਸ ਨਾਟਕ ਵਿਚ ਜਿਥੇ ਖ਼ੁਦ Dr ਸ਼ਰਮਾ ਜੀ ਦੀ ਅਦਾਕਾਰੀ ਨੇ ਇਕ ਵਿਸ਼ੇਸ਼ ਛਾਪ ਛੱਡੀ।ਹਰ ਸੰਵਾਦ ਤੇ ਦਰਸ਼ਕਾਂ ਵਲੋਂ ਤਾੜੀਆਂ ਮਾਰ ਕੇ ਦਿੱਤੀ ਦਾਦ ਇਸ ਗੱਲ ਦੀ ਗਵਾਹ ਸਨ।ਉਥੇ ਸਾਥੀ ਕਰਾਲਕਰਾ ਦੀ ਅਦਾਕਾਰੀ ,ਜਿਵੇਂ ਅਮਰਜੀਤ ਕੌਰ,ਅਮਨਿੰਦਰ ਢਿੱਲੋਂ ,ਰਮਨਦੀਪ ਕੌਰ ,ਜਸਕਰਨ ਆਦਿ ਨੇ ਕਮਾਲ ਦੀ ਅਦਾਕਾਰੀ ਕੀਤੀ।ਬਾਕੀ ਸਾਰੇ ਕਲਾਕਾਰਾਂ ਨੇ ਵੀ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ।ਕਰਮਜੀਤ ਗਿੱਲ,ਰੋਮੀ ਗਿੱਲ,ਗੁਰਬਿੰਦਰ ਗਿੱਲ,ਜਗਰੂਪ ਸਿੰਘ, ਮਹਿਕ ਜੋਤ ਸਿੰਘ,ਸ਼ਿੰਗਾਰਾ ਸਿੰਘ ਸਮਰਾ,ਆਦਿ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰ ਰਾਹੀਂ ਅਮਿਤ ਛਾਪ ਛੱਡੀ।

ਇਸ ਸਮਾਗਮ ਦੇ ਵਿਚ ਤਰਕਸ਼ੀਲ ਸੋਸਾਇਟੀ ਕੈਨੇਡਾ ਦੇ ਰਾਸ਼ਟਰੀ ਜਨਰਲ ਸਕੱਤਰ ਬੀਰਬਲ ਭਦੌੜ (ਕੈਲਗਰੀ),ਰਾਸ਼ਟਰੀ ਵਿੱਤ ਸਕੱਤਰ ਜਗਰੂਪ ਧਾਲੀਵਾਲ (ਐਬਟਸਫੋਰਡ),ਗੁਰਪ੍ਰੀਤ ਭਦੌੜ,ਰਾਸ਼ਟਰੀ ਕਮੇਟੀ ਮੈਂਬਰ ਨਰਿੰਦਰ ਸਿੰਘ ਲੱਧੜ (ਸਰੀ)ਇਨਕਲਾਬੀ ਚਿੰਤਕ ਅਤੇ ਤਰਕਸ਼ੀਲ ਮੈਂਬਰ ਨਵਕਿਰਨ ਸਿੱਧੂ ਬਰੈਂਪਟਨ, ਗੁਰਜੀਤ ਰਾਏਸਰ ਉਚੇਚੇ ਰੂਪ ਵਿਚ ਹਾਜਰ ਹੋਏ।ਇਸ ਸਮਾਗਮ ਵਿੱਚ ਸੁਰਜੀਤ ਸਹੋਤਾ ਅਤੇ ਨਵਕਿਰਨ ਜੀ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਦੀ ਜਿੰਮੇਵਾਰੀ ਸੰਭਾਲੀ।ਇਸ ਸਮਾਗਮ ਵਿੱਚ ਜਿੱਥੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਜੀ ਉਚੇਚੇ ਰੂਪ ਵਿੱਚ ਪਹੁੰਚੇ ਉਥੇ ਨਾਟਕ ਕਲਾ ਨਾਲ ਜੁੜੇ ਚਿਹਰੇ ਬਲਜਿੰਦਰ ਲੇਲਣਾ ਜੀ,ਨਾਹਰ ਔਜਲਾ,ਗੁਰਚਰਨ ਪਟਿਆਲਾ ਅਤੇ ਹੋਰ ਸ਼ਖਸ਼ੀਅਤਾਂ ਇਸ ਸਮਾਗਮ ਨੂੰ ਦ3ਖਾਂ ਲਈ ਆਏ।ਅਤੇ ਮੀਡੀਆ ਨਾਲ ਜੁੜੀਆਂ ਸਨਮਾਨਿਤ ਸ਼ਖਸ਼ੀਅਤਾਂ ਵੀ ਪਹੁੰਚੀਆਂ।ਤਰਕਸ਼ੀਲ ਸੁਸਾਇਟੀ ਵੱਲੋਂ ਓਹਨਾ ਦਾ ਵੀ ਧੰਨਵਾਦ ਕੀਤਾ ਗਿਆ।ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਵਪਾਰਿਕ ਅਦਾਰਿਆਂ ਵਲੋਂ ਵੱਡੇ ਰੂਪ ਵਿਚ ਮਾਇਕ ਸਹਾਇਤਾ ਕੀਤੀ ਗਈ।ਤਰਕਸ਼ੀਲ ਸੁਸਾਇਟੀ ਵੱਲੋਂ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਵਿਗਿਆਨਕ ਅਤੇ ਤਰਕਸ਼ੀਲ ਸੋਚ ਦਾ ਪ੍ਰਸਾਰ ਕਰਨ ਵਿਚ ਇਹ ਸਮਾਗਮ ਪੂਰਾ ਕਾਮਯਾਬ ਰਿਹਾ।